RAHAOU/ਰਹਾਉ
RAHAOU/ ਰਹਾਉ ॥ - (1) ਰਹੋ। (2) ਟਿਕਿਆ ਹੋਇਆ ਹਾਂ। (3) ਰਹਿੰਦਾ ਹਾਂ। (4) ਰਹਿਣ ਦਿਆਂ,
ਛੱਡ ਦਿਆਂ। ਉਦਾਹਰਣ: ਸਦਾ ਸਚੇ ਕੇ
ਗੁਣ ਗਾਵਾਂ ਭਾਈ ਸਦਾ ਸਚੇ ਕੈ ਸੰਗਿ ਰਹਾਉ॥ {ਸਲੋ ੩, ੫੧:੫ (1419) । ਜਿਉ ਤੂ ਰਾਖਹਿ ਤਿਵੈ
ਰਹਾਉ॥ {ਬਸੰ ੧, ਅਸ ੪, ੪:੨ (1189)} । ਭਾਈ ਰੇ ਗੁਰਮਤਿ ਸਾਚਿ
ਰਹਾਉ॥ {ਸਿਰੀ ੩, ੪੪, ੧*:੧ (30)} । ਮੈ ਗੁਰਬ
1. From Raha, to cause to remain, fix, support, restrain.
2. Pause in hymns,
which are to be repeated with singing and which generally contains the central
idea.
{ਸੰਗ੍ਯਾ}. ਰਹਿਣ ਦਾ ਭਾਵ. ਇਸਥਿਤਿ. ਵਿਸ਼੍ਰਾਮ. "ਭਾਈ ਰੇ! ਗੁਰਮਤਿ ਸਾਚਿ ਰਹਾਉ".
(ਸ੍ਰੀ ਮਃ ੩)। (2) ਸ੍ਵਰ। (3) ਪਾਠ ਦੀ ਧਾਰਨਾ। (4) ਟੇਕ ਸਥਾਈ. ਉਹ ਪਦ, ਜੋ ਗਾਉਣ ਵੇਲੇ ਵਾਰ ਵਾਰ ਅੰਤਰੇ ਪਿੱਛੋਂ ਵਰਤਿਆ
ਜਾਵੇ. ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਸ਼ਬਦਾਂ ਵਿੱਚ ਜੋ ਰਹਾਉ ਸ਼ਬਦ ਆਉਂਦਾ ਹੈ, ਉਸ ਦਾ ਇਹੀ ਭਾਵ ਹੈ.¹ ਦੇਖੋ, ਰਾਮਕਲੀ ਦੀ ਪਹਿਲੀ ਵਾਰ
ਦੀ ਪਹਿਲੀ ਪੌੜੀ ਦੇ ਅੰਤ "ਰਹਾਉ" ਸ਼ਬਦ. ਇਸ ਦਾ ਭਾਵ ਹੈ ਕਿ ਹਰੇਕ ਪੌੜੀ ਦੇ ਅੰਤ ਪਿਛਲੀ
ਤੁਕ ਜੋੜਕੇ ਪਾਠ ਕਰੋ. ਦੇਖੋ, ਰਹਾਉ ਦੂਜਾ. [¹ਸੰਪ੍ਰਦਾਈ ਗ੍ਯਾਨੀ ਆਖਦੇ ਹਨ ਕਿ ਸਾਰੇ ਸ਼ਬਦ ਦਾ ਸਿਧਾਂਤ
ਅਤੇ ਕੇਂਦ੍ਰੀ ਖਿਆਲ ਰਹਾਉ ਦੀ ਤੁਕ ਵਿੱਚ ਹੋਂਦਾ ਹੈ.] -----Mahan Kosh
No comments:
Post a Comment